Wednesday 21 December 2016

ਝੁੱਗੀ ਵਿੱਚ ਰਹਿਣ ਵਾਲਾ ਬਣਿਆ 40 ਕਰੋੜ ਦਾ ਮਾਲਕ



ਝੁੱਗੀ ਵਿੱਚ ਰਹਿਣ ਵਾਲਾ ਬਣਿਆ 40 ਕਰੋੜ ਦਾ ਮਾਲਕ
    
ਇਹਨਾਂ ਉਦਯੋਗਪਤੀਆਂ ਮੁਤਾਬਕ ਕਰੀਬ 3 ਲੱਖ ਲੋਕ ਇਹਨਾਂ ਦੀ ਇੰਡਸਟਰੀ ਨਾਲ ਜੁੜੇ ਹਨ, ਜਿੰਨਾਂ ਨੂੰ ਨੋਟਬੰਦੀ ਕਾਰਨ ਬੇਰੁਜਗਾਰੀ ਦੀ ਮਾਰ ਪੈ ਗਈ ਹੈ।
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 8 ਨਵੰਬਰ ਤੋਂ 500 ਅਤੇ 1000 ਦੇ ਨੋਟ ਬੰਦ ਕਰਨ ਨੂੰ ਇਕ ਮਹੀਨਾ ਹੋਣ ਲੱਗਾ ਹੈ, ਪਰ ਅਜੇ ਵੀ ਨੋਟਬੰਦੀ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਟਬੰਦੀ ਕਾਰਨ ਆਮ ਆਦਮੀ ਨੂੰ ਪੈਸੇ ਕੱਢਵਾਉਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਤੇ ਦੂਜੇ ਪਾਸੇ ਕੁਝ ਗਰੀਬ ਅਜਿਹੇ ਲੋਕ ਵੀ ਹਨ, ਜੋ ਰਾਤੋ-ਰਾਤ ਕਰੋੜਪਤੀ ਬਣ ਗਏ ਹਨ।
ਦਿੱਲੀ ਦੇ ਆਈ ਟੀ ਓ ਖੇਤਰ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਰਾਮਚਰਨ ਦੇ ਨਾਲ ਵੀ ਇਹੋ ਹੋਇਆ ਹੈ। ਆਈ ਟੀ ਓ ਨੇੜੇ ਝੁੱਗੀਆਂ ਵਿੱਚ ਆਪਣੇ ਭਰਾ ਦੇ ਨਾਲ 1986 ਤੋਂ ਰਹਿ ਰਹੇ ਰਾਮਚਰਨ ਦੀ ਰਾਤਾਂ ਦੀ ਨੀਂਦ ਉਦੋਂ ਉੱਡ ਗਈ, ਜਦੋਂ ਉਨ੍ਹਾਂ ਨੂੰ ਸ਼ਨੀਵਾਰ ਨੂੰ ਇਨਫੋਰਸਮੈਟ ਡਾਇਰੈਕਟੋਰੇਟ (ਈ ਡੀ) ਦੇ ਅਧਿਕਾਰੀ ਲੈਣ ਆਏ ਅਤੇ ਇਹ ਦੱਸਿਆ ਕਿ ਉਹ 40 ਕਰੋੜ ਰੁਪਏ ਦਾ ਮਾਲਕ ਹੈ। ਆਜ਼ਮਗੜ ਦਾ ਰਹਿਣ ਵਾਲਾ ਰਾਮਚਰਨ ਪੇਸ਼ੇ ਤੋਂ ਪੇਂਟਰ ਹੈ, ਪਰ ਪੁਲਸ ਨੇ ਇਸ ਨੂੰ ਦੱਸਿਆ ਕਿ ਉਹ ਇਕ ਕੰਪਨੀ ਦਾ ਡਾਇਰੈਕਟਰ ਹੈ ਅਤੇ 40 ਕਰੋੜ ਦਾ ਮਾਲਕ ਹੈ।
ਅਸਲ ਵਿੱਚ ਰਾਮਚਰਨ ਦੇ ਵੋਟਰ ਆਈ ਡੀ ਅਤੇ ਇਨਕਮ ਟੈਕਸ ਦੇ ਪੈਨ ਕਾਰਡ ਦੀ ਵਰਤੋਂ ਕਰਕੇ ਇਕ ਅਕਊਂਟ ਕਿਸੇ ਨੇ ਐਕਸਿਸ ਬੈਂਕ ਵਿੱਚ ਖੋਲ੍ਹਿਆ ਸੀ। ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਪਤਾ ਲੱਗਾ ਕਿ ਉਹ ਕਿਸੇ ਇਹੋ ਜਿਹੇ ਬੰਦੇ ਨੂੰ ਨਹੀਂ ਜਾਣਦੇ। ਜਿਹੜੇ ਤਿੰਨ ਲੋਕਾਂ ਨਾਲ ਉਸ ਨੂੰ ਮਿਲਵਾਇਆ ਗਿਆ, ਉਨ੍ਹਾਂ ਨੇ ਆਪਣੇ ਇਸ ‘ਡਾਇਰੈਕਟਰ’ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਐਕਸਿਸ ਬੈਂਕ ਦੇ ਮੈਨੇਜਰ ਵੀ ਸ਼ਾਮਲ ਹਨ ਅਤੇ ਪੁਲਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

No comments:

Post a Comment