Sunday 27 November 2016

ਨਾਭਾ ਜੇਲ 'ਚੋਂ ਖਤਰਨਾਕ ਕੈਦੀਆਂ ਨੂੰ ਭਜਾਉਣ ਵਾਲੇ ਪਲਵਿੰਦਰ ਦੀਆਂ ਦੇਖੋ ਗ੍ਰਿਫਤਾਰੀ ਸਮੇਂ ਦੀਆਂ ਤਸਵੀਰਾਂ

ਨਾਭਾ— ਪੰਜਾਬ 'ਚ ਨਾਭਾ ਜੇਲ ਕਾਂਡ 'ਚ ਪੁਲਸ ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਜੇਲ ਤੋਂ 1 ਅੱਤਵਾਦੀ ਸਮੇਤ 6 ਗੈਂਗਸਟਰਾਂ ਨੂੰ ਭਜਾਉਣ 'ਚ ਮਦਦ ਕਰਨ ਦੇ ਦੋਸ਼ੀ ਪਲਵਿੰਦਰ ਸਿੰਘ ਪਿੰਦਾ ਨੂੰ ਪੁਲਸ ਨੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਡੇਢ ਮਹੀਨੇ ਪਹਿਲਾਂ ਪਲਵਿੰਦਰ ਵੀ ਨਾਭਾ ਜੇਲ ਤੋਂ ਭੱਜਿਆ ਸੀ। ਪਲਵਿੰਦਰ ਸਿੰਘ ਪਿੰਦਾ ਜਲੰਧਰ ਦਾ ਨਹੀਂ, ਸਗੋਂ ਮੋਗਾ ਦਾ ਰਹਿਣ ਵਾਲਾ ਹੈ। ਮੀਡੀਆ ਦਾ ਇਕ ਹਿੱਸਾ ਉਸ ਨੂੰ ਜਲੰਧਰ ਨਿਵਾਸੀ ਦੱਸ ਰਿਹਾ ਹੈ ਪਰ ਪੜਤਾਲ 'ਚ ਖੁਲਾਸਾ ਹੋਇਆ ਹੈ ਕਿ ਉਹ ਜਲੰਧਰ ਦਾ ਰਹਿਣ ਵਾਲਾ ਨਹੀਂ ਹੈ। ਪੁਲਸ ਰਿਕਾਰਡ 'ਚ ਉਸ ਦਾ ਪਤਾ ਨਿਹਾਲ ਸਿੰਘ ਵਾਲਾ ਹੈ ਤੇ ਇਹ ਪਿੰਡ ਮੋਗਾ ਜ਼ਿਲੇ 'ਚ ਪੈਂਦਾ ਹੈ। ਬਾਕਾਇਦਾ ਇਸੇ ਨਾਂ ਨਾਲ ਥਾਣਾ ਵੀ ਹੈ। ਯੂ. ਪੀ. ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ ਤੇ ਪੰਜਾਬ ਪੁਲਸ ਨੂੰ ਸੂਚਨਾ ਦਿੱਤੀ ਹੈ। ਪਿੰਦਾ ਨੇ ਫਗਵਾੜਾ ਰੋਡ 'ਤੇ ਹਵੇਲੀ ਦੇ ਬਾਹਰ ਏ. ਐੱਸ. ਆਈ. ਦਾ ਕਤਲ ਕੀਤਾ ਸੀ।
ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਉਹ ਡੇਢ ਮਹੀਨੇ ਪਹਿਲਾਂ ਜੇਲ ਤੋਂ ਭੱਜ ਗਿਆ ਸੀ। ਇਸ 'ਤੇ ਹੱਤਿਆ ਤੇ ਲੁੱਟਮਾਰ ਦੇ ਕਈ ਕੇਸ ਦਰਜ ਹਨ। ਅਜੇ ਪੁਲਸ ਨੇ ਉਸ ਦੇ ਨਾਲ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ। ਪਲਵਿੰਦਰ ਦੀਆਂ ਗ੍ਰਿਫਤਾਰੀ ਦੌਰਾਨ ਦੀਆਂ ਕੁਝ ਤਸਵੀਰਾਂ ਵੀ ਇਥੇ ਦਿਖਾਈਆਂ ਗਈਆਂ ਹਨ।
Famous Top punjabi gangster parminder singh paedda areested bye Utaar Pardesh police
Famous Top punjabi gangster parminder singh paedda areested bye Utaar Pardesh police

No comments:

Post a Comment